ਭਾਵੇਂ ਸਾਰੇ ਮੈਡੀਕਲੀ ਮੈਥਡਸ ਦੁੱਧ ਨੂੰ ਸਿਹਤ ਵਧਾਊ ਮੰਨਦੇ ਹਨ ਪਰ ਅਜਿਹਾ ਤਾਂ ਹੀ ਸੰਭਵ ਹੈ ਜਦੋਂ ਦੁੱਧ ਪੂਰੀ ਤਰ੍ਹਾਂ ਸ਼ੁੱਧ ਹੋਵੇ, ਉਸ ਵਿਚ ਕੋਈ ਵੀ ਹਾਨੀਕਾਰਕ ਪਦਾਰਥ ਨਾ ਮਿਲਾਇਆ ਗਿਆ ਹੋਵੇ।
ਆਰਥਿਕ ਲਾਭ ਲਈ ਦੁੱਧ ਵਿਚ ਮਿਲਾਵਟ ਦੀਆਂ ਖਬਰਾਂ ਸਮੇਂ-ਸਮੇਂ 'ਤੇ ਵੱਖ-ਵੱਖ ਅਖਬਾਰਾਂ-ਰਸਾਲਿਆਂ ਵਿਚ ਪੜ੍ਹਨ ਨੂੰ ਮਿਲਦੀਆਂ ਹਨ, ਜੋ ਨੈਤਿਕ ਤੌਰ 'ਤੇ ਉਚਿੱਤ ਨਾ ਹੋਣ ਦੇ ਨਾਲ-ਨਾਲ ਇਕ ਸਮਾਜਿਕ ਅਪਰਾਧ ਵੀ ਹੈ, ਕਿਉਂਕਿ ਇਹ ਲੋਕਾਂ ਦੀ ਸਿਹਤ ਨਾਲ ਧੋਖਾ ਹੈ। ਦੁੱਧ ਵਿਚ ਕਿਹੜਾ ਪਦਾਰਥ ਮਿਲਾਇਆ ਗਿਆ ਹੈ, ਇਸਦੀ ਪਛਾਣ ਦਾ ਆਮ ਤਰੀਕਾ ਇਸ ਪ੍ਰਕਾਰ ਹੈ-
►ਪਾਣੀ : ਦੁੱਧ ਵਿਚ ਪਾਣੀ ਦੀ ਮਿਲਾਵਟ ਹੈ ਕਿ ਨਹੀਂ, ਇਸਦਾ ਪਤਾ ਲਗਾਉਣ ਲਈ ਕਿਸੇ ਤੇਲ ਵਾਲੀ ਤਿਰਛੀ ਸੱਤਹ 'ਤੇ 1 ਬੂੰਦ ਦੁੱਧ ਪਾਓ। ਜੇ ਦੁੱਧ ਵਿਚ ਪਾਣੀ ਮਿਲਾਇਆ ਗਿਆ ਹੋਵੇ ਤਾਂ ਦੁੱਧ ਬਿਨਾਂ ਨਿਸ਼ਾਨ ਛੱਡੇ ਵਗਣਾ ਸ਼ੁਰੂ ਹੋ ਜਾਵੇਗਾ ਜਦੋਂ ਕਿ ਦੁੱਧ ਸ਼ੁੱਧ ਹੋਣ 'ਤੇ ਉਥੇ ਇਕ ਚਿੱਟੇ ਰੰਗ ਦਾ ਨਿਸ਼ਾਨ ਬਚ ਜਾਵੇਗਾ।
►ਸਟਾਰਚ : ਜੇ ਦੁੱਧ ਵਿਚ ਆਇਓਡੀਨ ਜਾਂ ਆਇਓਡੀਨ ਘੋਲ ਦੀਆਂ ਕੁਝ ਬੂੰਦਾਂ ਮਿਲਾਉਣ 'ਤੇ ਦੁੱਧ ਦਾ ਰੰਗ ਨੀਲਾ ਹੋ ਜਾਵੇ ਤਾਂ ਇਸਦਾ ਮਤਲਬ ਕਿ ਦੁੱਧ ਵਿਚ ਸਟਾਰਚ ਹੈ।
►ਯੂਰੀਆ : ਕਿਸੇ ਪਰਖਨਲੀ ਵਿਚ 1 ਚਮਚ ਦੁੱਧ ਲੈ ਕੇ ਉਸ ਵਿਚ ਅੱਧਾ ਚਮਚ ਸੋਇਆਬੀਨ ਜਾਂ ਅਰਹਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ, ਫਿਰ 5 ਮਿੰਟ ਬਾਅਦ ਇਸ ਮਿਸ਼ਰਣ ਵਿਚ 30 ਸਕਿੰਟ ਤੱਕ ਲਾਲ ਲਿਟਮਸ ਪੇਪਰ ਡੁਬੋ ਕੇ ਕੱਢ ਲਓ। ਜੇ ਲਿਟਮਸ ਪੇਪਰ ਦਾ ਰੰਗ ਨੀਲਾ ਹੋ ਜਾਵੇ ਤਾਂ ਇਸਦਾ ਮਤਲਬ ਇਹ ਹੈ ਕਿ ਦੁੱਧ ਵਿਚ ਯੂਰੀਆ ਮਿਲਾਇਆ ਗਿਆ ਹੈ।
►ਡਿਟਰਜੈਂਟ : ਜੇ 5-10 ਮਿ. ਲੀ. ਦੁੱਧ ਵਿਚ ਇੰਨਾ ਹੀ ਪਾਣੀ ਮਿਲਾ ਕੇ ਹਿਲਾਉਣ 'ਤੇ ਝੱਗ ਪੈਦਾ ਹੋ ਜਾਵੇ ਤਾਂ ਇਸਦਾ ਮਤਲਬ ਹੈ ਕਿ ਦੁੱਧ ਵਿਚ ਡਿਟਰਜੈਂਟ ਮਿਲਾਇਆ ਗਿਆ ਹੈ।
►ਸਿੰਥੈਟਿਕ ਦੁੱਧ : ਚਿੱਟਾ ਰੰਗ, ਵਾਟਰ ਪੇਂਟ, ਤੇਲ, ਯੂਰੀਆ, ਡਿਟਰਜੈਂਟ ਆਦਿ ਨਾਲ ਸਿੰਥੈਟਿਕ ਦੁੱਧ ਤਿਆਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਦੁੱਧ ਦਾ ਸਵਾਦ ਕੌੜਾ ਹੁੰਦਾ ਹੈ, ਉਂਗਲੀਆਂ ਵਿਚਾਲੇ ਮਲਣ ਨਾਲ ਸਾਬਣ ਵਰਗਾ ਮਹਿਸੂਸ ਹੁੰਦਾ ਹੈ ਅਤੇ ਉਬਾਲਣ 'ਤੇ ਇਸਦਾ ਰੰਗ ਪੀਲਾ ਹੋ ਜਾਂਦਾ ਹੈ।
►ਗਲੂਕੋਜ਼/ਇੰਵਰਟ ਸ਼ੂਗਰ : ਦੁੱਧ ਵਿਚ ਸੰਘਣਾਪਨ ਅਤੇ ਸਵਾਦ ਵਧਾਉਣ ਲਈ ਗਲੂਕੋਜ਼/ਇੰਵਰਟ ਸ਼ੂਗਰ ਸਿਰਪ ਮਿਲਾਇਆ ਜਾਂਦਾ ਹੈ। ਜੇ ਦੁੱਧ ਵਿਚ 30 ਸਕਿੰਟ ਤੋਂ 1 ਮਿੰਟ ਤੱਕ 1 ਡਾਇਐਸੀਟਿਕ ਸਟ੍ਰਿੱਪ ਡੁਬੋਣ ਨਾਲ ਸਟ੍ਰਿੱਪ ਦਾ ਰੰਗ ਬਦਲ ਜਾਵੇ ਤਾਂ ਇਸਦਾ ਮਤਲਬ ਇਹ ਹੈ ਕਿ ਦੁੱਧ ਵਿਚ ਗਲੂਕੋਜ਼/ਇੰਵਰਟ ਸ਼ੂਗਰ ਦੀ ਮਿਲਾਵਟ ਕੀਤੀ ਗਈ ਹੈ।
ਝੜਦੇ ਵਾਲਾਂ ਤੋਂ ਬਚਾਅ ਦੇ ਕੁਝ ਸੌਖੇ ਘਰੇਲੂ ਨੁਸਖੇ (ਦੇਖੋ ਤਸਵੀਰਾਂ)
NEXT STORY